ਸ਼ਬਦ ਅਰਥ ਅਤੇ ਵਿਹਾਰਿਕਤਾ  

ਸ਼ਬਦਾਂ ਅਤੇ ਅਰਥਾਂ ਦੀ ਇਕੱਲੀ ਬੋਲੀ ਦੇ ਪੱਧਰ ਤੇ ਹੀ ਸਾਂਝ ਨਹੀਂ, ਇਸਦਾ ਸਿੱਦਾ ਸੰਬੰਧ ਸਾਡੇ ਜੀਵਨ ਨਾਲ ਹੈ। ਸ਼ਬਦਾਂ ਦੇ ਕੀਤੇ ਅਰਥ ਸਾਡੇ ਜੀਵਨ ਨੂੰ ਵੀ ਅਰਥ ਦੇਣਗੇ। ਸ਼ਬਦਾਂ ਦੇ ਕੀਤੇ ਅਰਥ ਉਸ ਵੇਲੇ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਨੇ ਜਦੋਂ ਸ਼ਬਦ ਕਿਸੇ ਧਾਰਮਿਕ ਗਰੰਥ ਵਿੱਚੋਂ ਲਏ ਗਏ ਹੋਣ ਅਤੇ ਲੋਕਾਂ ਦਾ ਬਹੁਤ ਵੱਡਾ ਹਿੱਸਾ ਉਸ ਤੋਂ ਜੀਵਨ ਸੇਧ ਲੈਣਾ ਲੋਚਦਾ ਹੋਵੇ ਅਤੇ ਦੂਜੇ ਪਾਸੇ  ਸ਼ਬਦਾਂ  ਦੇ ਅਰਥ ਕਰਨਾ ਇਕ ਕਿਰਤ ਜਾਂ ਧੰਦਾ ਵੀ  ਹੋਵੇ। ਬਾਕੀ ਇਸ ਧੰਦੇ  ਤੇ ਨਿਰਭਰ  ਸਤਿਕਾਰਤ ਸ਼ਬਦਾਂ ਵਾਲੇ ਗਿਆਨੀ,ਪ੍ਚਾਰਕਾਂ,ਕਥਾਕਾਰਾਂ,ਭਾਈਆਂ ਤੇ ਸਾਧਾਂ ਸੰਤਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਕੰਮ ਨੂੰ ਕਿੰਨੀ ਇਮਾਨਦਾਰੀ ਨਾਲ ਕਰਦੇ ਹਨ।

ਜੇਕਰ ਗੱਲ ਕਰੀਏ  ਗੁਰੂ ਗਰੰਥ ਸਾਹਿਬ ਜੀ ਵਿਚਲੀ  ਗਿਆਨ ਗੁਰੂ ਰੂਪੀ ਗੁਰਬਾਣੀ ਦੀ ਤਾਂ ਅਰਥ ਕਰਨ ਸਮੇਂ ਗਿਆਨ ਗੁਰੂ ਦੇ ਅਟੱਲ ਸਿਧਾਂਤ, ਸ਼ਬਦਾਂ ਦੇ ਅੱਖਰੀ ਅਰਥਾਂ, ਭਾਵ ਅਰਥਾਂ, ਕੇਂਦਰੀ ਭਾਵ,ਵਿਆਕਰਣ ਦੇ ਨਿਯਮਾਂ, ਕਵੀ ਦੇ ਮਨੋਵੇਗਾਂ ਅਤੇ ਇਕ ਕਾਫੀ ਮਹੱਤਵਪੂਰਨ ਤੱਤ ਅਰਥਾਂ ਦੀ ਵਿਗਿਆਨਿਕਤਾ ਅਤੇ ਵਿਹਾਰਿਕਤਾ ਨੂੰ ਧਿਆਨ ਵਿਚ ਰੱਖ ਕੇ ਹੀ ਇਸ ਮਹੱਤਵਪੂਰਨ ਕਾਰਜ ਨੂੰ ਲੋਕ ਭਲਾਈ ਲਈ ਇਮਾਨਦਾਰੀ ਨਾਲ ਸਿਰੇ ਚਾੜਿਆ ਜਾ ਸਕਦਾ ਹੈ । ਪਰ  ਬੜੇ ਦੁੱਖ ਦੀ ਗੱਲ ਹੈ ਕਿ ਅੱਜ ਕੱਲ੍ਹ ਜਾਗਰੂਕ ਕਹਾਉਂਦੇ ਅਤੇ ਕਈ  ਲੋਕਾਂ ਨੂੰ ਕਾਫੀ ਹੱਦ ਤੱਕ ਜਾਗਰੂਕ ਕਰ ਚੁੱਕੇ ਵਿਦਵਾਨ ਕਥਾਵਾਚਕ ਅਰਥ ਕਰਨ ਦਾ ਕਾਰਜ ਗਿਆਨ ਗੁਰੂ ਦੇ ਅਟੱਲ ਸਿਧਾਂਤ,ਵਿਗਿਆਨਿਕਤਾ ਅਤੇ ਵਿਹਾਰਿਕਤਾ ਦੇ ਮਹੱਤਵਪੂਰਣ ਤੱਤ ਨੂੰ ਅਣਗੌਲਿਆ ਕਰਕੇ ਕਰ ਰਹੇ ਹਨ ਅਤੇ ਸੰਗਤਾਂ ਨੂੰ ਬੜੀ ਬੇਸ਼ਰਮੀ ਨਾਲ ਗੁੰਮਰਾਹ ਕਰ ਰਹੇ ਹਨ। ਹੱਦ ਉਦੋਂ ਹੋ ਜਾਂਦੀ ਹੈ ਜਦੋਂ ਇਹ ਆਪਣੀ ਨਾਲਾਇਕੀ ਨੂੰ ਛੁਪਾਉਣ ਲਈ  ਗਿਆਨ ਗੁਰੂ ਹੈ ਜਾਂ( ਦੇਹ ਜਾਂ ਚਮਤਕਾਰੀ ਦੇਹ) ਦਾ ਸਵਾਲ ਉਠਾਉਣ ਵਾਲਿਆਂ ਅਤੇ ਗਿਆਨ ਨੂੰ ਗੁਰੂ ਮੰਨਣ, ਪਰਚਾਰਣ ਵਾਲਿਆਂ ਦਾ ਹੀ ਵਿਰੋਧ ਕਰਨ ਲੱਗ ਜਾਂਦੇ ਹਨ । ਇਹ ਭੁੱਲ  ਜਾਂਦੇ ਹਨ ਕੁਝ ਮਹੀਨਿਆਂ ਪਹਿਲਾਂ ਇਹ ਵੀ ਗਿਆਨ ਗੁਰੂ ਦਾ ਪ੍ਚਾਰ ਕਰਦੇ ਸਨ। ਇਹ ਜ਼ਰੂਰ ਲਾਲਚ ਰੂਪੀ ਰੱਬ ਦੇ ਇਲਹਾਮ ਦਾ ਅਸਰ ਹੈ।  

ਆਓ ਹੁਣ  ਜਾਗਰੂਕ ਭਾਈ ਪੰਥਪ੍ਰੀਤ ਸਿੰਘ ਵੱਲੋਂ ਸਿੰਘ ਨਾਦ ਰੇਡੀਓ  ਤੇ ਇਸ ਸ਼ਬਦ ਦੇ ਕੀਤੇ ਅਰਥਾਂ ਦੀ ਵਿਹਾਰਿਕਤਾ ਅਤੇ ਵਿਗਿਆਨਿਕਤਾ ਦੀ ਪਰਖ ਕਰੀਏ ਜਿਸ ਵਿਚ ਉਹਨਾਂ ਆਪਣੇ  ਅਰਥਾਂ ਰਾਹੀ ਇਹ ਕਹਿਣ ਦਾ ਯਤਨ ਕੀਤਾ ਕੇ ਗੁਰੂ ਆਮ ਇਨਸਾਨ ਨਹੀਂ ਬਲਕਿ ਦੈਵੀ ਪੁਰਸ਼ ਸਨ।

ਸਤਗੁਰੁ ਨਿਰੰਜਨੁ ਸੋਇ ll ਮਾਨੁਖ ਕਾ ਕਰਿ ਰੂਪੁ ਨ ਜਾਨੁ ll (ਪੰਨਾ: ੮੯੫) 

ਜਦਕਿ ਮਹੱਤਵਪੂਰਨ ਗੱਲ  ਇਹ ਹੈ ਕਿ ਸਤਗੁਰੁ ਨਿਰੰਜਨੁ ਅਕਾਲ ਪੁਰਖ ਆਪ ਹੈ ਅਤੇ  ਗੁਣਾਂ ਦਾ ਮੁਜੱਸਮਾ ਹੈ ਅਤੇ ਗੁਰਮੁਖ  ਜਿਸਨੇ ਪ੍ਰਮਾਤਮਾ ਦੇ ਅਭੁੱਲ ਗੁਰੂ ਹੋਣ ਦੇ ਭੇਦ ਨੂੰ ਜਾਣ ਲਿਆ ਹੈ ਜੋ ਉਹਨਾਂ  ਨੂੰ ਆਮ ਮਨੁੱਖ ਹੋਣ ਦੇ ਬਾਵਜੂਦ ਮਹਾਨ ਬਣਾਉਂਦਾ ਹੈ ਅਤੇ  ਸਤਿਕਾਰ ਵਜੋਂ  ਅਸੀਂ ਉਹਨਾਂ ਨੂੰ ਗੁਰੂ ਵੀ ਕਹਿੰਦੇ ਹਾਂ। ਦੂਜਾ ਜਦ ਤੁਲਣਾ  ਕਰਦੇ ਸਮੇਂ ਆਮ ਆਦਮੀ ਹੋਣ ਦੇ ਬਾਵਜੂਦ   ਉਹਨਾਂ ਦੇ ਕੀਤੇ ਮਹਾਨ ਕੰਮਾਂ ਤੇ ਨਿਗਾਹ ਮਾਰੀਏ ਤਾਂ ਉਹਨਾਂ ਦਾ ਆਮ ਹੋਣਾ ਹੀ ਅਸਲ ਵਿਚ ਉਹਨਾਂ ਦਾ ਖਾਸ ਹੋਣਾ ਹੋ ਨਿਭੜਦਾ ਹੈ।   ਅੱਗੇ ਸ਼ਬਦ ਵਿਚ ਫਿਰ ਗਿਆਨ ਗੁਰੂ ਰੂਪੀ ਸ਼ਬਦ ਗੁਰੂ ਨੂੰ ਕਮਾਉਣ ਦੀ ਗੱਲ ਕੀਤੀ ਗਈ ਹੈ ਨਿਮਾਣੇ ਹੋਣ ਦੀ ਗੱਲ ਕੀਤੀ ਗਈ ਹੈ। ਗੁਰੂ (guide, gurmukh) ਵਿਅਕਤੀਆਂ ਦਾ  ਆਪਣਾ ਖਾਸ ਗੁਣ ਹੀ ਕੁਦਰਤ ਅਤੇ  ਅਟੱਲ ਰੱਬੀ ਨਿਯਮਾਂ ਰੂਪੀ ਗੁਰੂ ਅੱਗੇ ਖੁਦ ਨੂੰ ਭੁੱਲਣਹਾਰ  ਅਤੇ ਛੋਟੇ ਸਮਝਣਾ ਹੀ ਹੈ। ਗਿਆਨ ਰੂਪੀ ਗੁਣਾਂ ਦਾ ਖਜ਼ਾਨਾ ਮਿਲਿਆ ਹੀ ਤਾਂ ਸਮਝੋ ਜਦੋਂ ਮਨੁੱਖ ਕਹਿੰਦਾ ਹੈ 

‘ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ॥’

ਅਭੁੱਲ ਗੁਰੂ ਕਰਤਾਰ ਭਾਵ ਅਕਾਲ ਪੁਰਖ ।

ਨਾਲੇ ਜਿਹੜਾ ਨਾਨਕ ਦਾ ਗੁਰੂ ਓਹੀ ਸਿੱਖਾਂ ਦਾ ਗੁਰੂ।

ਧੰਨਵਾਦ।

  ਨੋਟ:  ਉਪਰੋਕਤ ਲੇਖ ਵਿਚਲੀ  ਚਰਚਾ  ਰੇਡੀਓ ਵਿਰਸਾ ਨਿਊਜ਼ੀਲੈਂਡ  ਵੱਲੋਂ ਉਠਾਏ ਗਏ ਸਹੀ ਸਵਾਲ ਦੇ ਹੱਕ ਵਿਚ ਹੈ ਅਤੇ ਕਿਸੇ ਵੇਲੇ ਦਿਲ ਨੂੰ ਬਹੁਤ ਪਿਆਰੇ ਲੱਗਦੇ ਜਾਗਰੂਕ ਪ੍ਚਾਰਕਾ ਦੇ ਵਿਰੁੱਧ  ਵਿਚ। ਜਦੋਂ ਜਿਵੇਂ ਮਸਕੀਨ ਦਾ ਝੂਠ ਸਮਝ ਆਉਣ  ਤੇ ਉਹ ਮਨੋ ਲਹਿ ਗਿਆ ਸੀ ਉਂਝ ਹੀ ਦਿਲ ਕੁਝ ਤੁਹਾਡੇ ਬਾਰੇ ਸੋਚਦਾ ਹੈ ।

=>ਗੁਰਦਵਾਰੇ ਨੂੰ ਗੁਰੂ ਘਰ ਕਹਣਾ ਜਾ ਸਮਝਨਾ ਕਿੰਨਾ ਕੋ ਜਾਇਜ਼ ਹੈ।<= ਇਹ ਇਕ ਫਿਲਾਸਫੀ ਨਾਲ ਸੰਬੰਧਿਤ ਪ੍ਸ਼ਨ ਹੈ।ਆਪਣੇ ਆਪ ਨੂੰ ਉੱਤਮ ਅਖਵਾਣ ਵਾਲਾ ਮਨੁੱਖ ਰੱਬ ਲਈ ਵੱਖਰੇ ਮੰਦਰ ਮਸਜਿਦ  ਉਸਾਰਦਾ ਹੈ ਤੇ  ਉਸੇ ਤਰਜ਼ ਤੇ ਸਿੱਖ ਸੰਗਤ ਸੋਚਦੀ ਹੈ ਕਿ ਉਹ ਗੁਰੂ ਘਰ ਬਣਾ ਰਹੀ ਹੈ। ਇਹ ਸਭ ਅਸੀਂ ਆਪਣੇ ਲਈ ਕਰਦੇ ਹਾਂ ਨਾ ਕਿ ਗੁਰੂ ਵਾਸਤੇ। ਤਾਂ ਕਿ ਸੰਗਤ ਕਰ ਸਕੀਏ।

ਪ੍ਰਭਾਤੀ ॥ ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥ ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥ ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥ ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥ ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥ ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥ ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾੑਰੇ ॥ ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥ ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥ਪੰਨਾ 1349॥

ਕੀ ਦੇਵਣ ਹਾਰ ਨੂੰ ਹੁਣ ਘਰ ਅਸੀਂ ਬਣਾਕੇ ਦੇਵਾਂਗੇ। ਪਰ ਦੂਜੇ ਪਾਸੇ ਗੁਰਬਾਣੀ ਅਨੁਸਾਰ ਦੂਸਰੇ ਦੇ ਧਾਰਮਿਕ ਸਥਾਨ ਨੂੰ ਰੱਬ ਦਾ ਘਰ ਮੰਨਣ ਲਈ ਤਿਆਰ ਨਹੀਂ ਹੋਵਾਂਗੇ,  ਕਿਉਂਕਿ ਗੁਰ ਫੁਰਮਾਣ ਹੈ ਅਤੇ ਧਰਮ ਵੀ ਦੂਸਰੇ ਦਾ ਹੈ, ਸੋ ਰੱਦ ਕਰਨਾ ਹੋਰ ਸੌਖਾ ਹੈ। ਪਰ ਖ਼ੁਦ ਸਿੱਖ ਫਲਸਫੇ ਵਿਚ ਫੇਰ ਬਦਲ ਕਰਨ ਵਿਚ ਸਾਨੂੰ ਕੋਈ ਸਮੱਸਿਆ ਨਹੀਂ  ਹੈ।ਅਸੀਂ ਤਾਂ ਗੁਰੂ ਘਰ ਹੀ ਕਹਾਂਗੇ ਭਾਵੇਂ  ਗੁਰੂ ਨੇ ਇਹ ਸ਼ਬਦ ਆਪ ਵਰਤਣ ਤੋਂ ਸੰਕੋਚ ਕੀਤਾ ਹੈ ।ਗੁਰੂ ਜੀ ਨੇ ਸਿੱਖ ਨੂੰ ਭੁਲੇਖਿਆਂ ਵਿੱਚੋਂ ਕੱਢਣ ਲਈ ਇੰਝ ਕੀਤਾ ਸੀ ।

ਗੁਰ  ਸ਼ਬਦ ਦੁਆਰ ਹੈ। ਇਸ ਹਿਸਾਬ ਨਾਲ ਤਾਂ ਗੁਰਦੁਆਰਾ ਹਰ ਇਕ ਸ਼ਬਦ ਹੈ। ਇਸ ਪ੍ਰਕਾਰ  ਸ਼ਬਦ  ਰੂਪੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਨੇ।ਸਿੱਖ ਵੀ ਮੰਦਰ ਮਸਜਿਦ ਵਾਲੀ ਭੁੱਲ ਨਾ ਕਰ ਬੈਠਣ ਇਸ ਲਈ ਸ਼ਬਦ ਦਰ ਵਰਤਿਆ ਹੈ ਨਾ ਕਿ  ਘਰ। ਜੇਕਰ ੲਿਹ ਫਰਕ ਨਾ ਕੀਤਾ ਤਾਂ ਭੁੱਲੇਖਾ ਪੈਣਾ ਲਾਜ਼ਮੀ ਹੈ। ਇਸ ਬਾਰੇ ਵਿਚਾਰ  ਕਰਨ ਲਈ ਗੁਰਬਾਣੀ ਵੱਲ ਝਾਤ ਮਾਰੀਏ ਤਾਂ ਇੰਝ ਪਤਾ ਲਗਦੇ ਹਨ..

੧.ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥
ਰੱਬ ਦਾ ਠਉਰ ਤਾ ਸਾਡਾ ਹਿਰਦਾ ਘਰ ਹੈ॥ਪਰ ਫਿਰ ਥੋੜਾ ਜੇਹਾ ਹੋਰ ਸੋਚਣਾ ਪਵੇਗਾ ਕੇ ਜਦ ਭਗਤ ਨਾਮਦੇਵ ਜੀ ਨੇ ਫੁਰਮਾਇਆ

'''ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥

ਸਵਾਲ ਉਠਦਾ ਹੈ ਇਹ ਸੇਵਿਆ ਕਿਵੇ ਜਾਵੇ॥ਸੋ ਇਸਦਾ ਹੱਲ ਕਢਦੇ ਹੋਏ ਗੁਰਬਾਣੀ ਆਖਦੀ ਹੈ..''

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
ਹੁਣ ਜੇ ਕੋਈ ਉਪਰਲੀਆ ਤਿੰਨ ਪੰਗਤੀਆ ਪੱਲੇ ਬਣ ਲਵੇ ਤਾਂ ਕਦੇ ਗੁਰਦਵਾਰੇ ਨੂੰ ਗੁਰੂ ਘਰ ਕਹਨ ਦਾ ਗੁਨਾਹ ਨਹੀਂ ਕਰੇਗਾ॥

ਗੁਰਦਵਾਰਾ ਕੋਈ ਰੱਬ ਦਾ ਘਰ ਨਹੀ ਹੈ ਗੁਰਦਵਾਰਾ ਤਾਂ ਗੁਰੂ ਦੀਆ ਸਿੱਖਿਆ ਨੂੰ ਵਿਚਾਰਨ ਦੀ ਪਾਠਸ਼ਾਲਾ ਹੈ॥

ਗੁਰਦਵਾਰੇ ਵਿਚ ਤਾਂ ਜਾ ਕੇ ਇਹ ਗੱਲ ਸਮਝ ਆਉਣੀ ਹੈ ਕੇ '''ਕਿਰਤ ਸੰਜੋਗੀ ਪਾਇਆ ਭਾਲਿ ॥ ਸਾਧਸੰਗਤਿ ਮਹਿ ਬਸੇ ਗੁਪਾਲ ॥ ਗੁਰ ਮਿਲਿ ਆਏ ਤੁਮਰੈ ਦੁਆਰ ॥ ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥

ਜੇ ਅਜੇ  ਵੀ ਗੁਰਦਵਾਰਾ ਗੁਰੂ ਘਰ ਦਿਸਦਾ ਹੈ ਤਾਂ ਫਿਰ ਇਹ ਪੰਗਤੀ ਖੁਦ ਇਕਲੇ ਬਹਿ ਵਿਚਾਰ ਲੈਣਾ.

'''ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥…

ਪੁਰਾਤਨ ਵਿਦਵਾਨ ਗੁਰਦੁਆਰਾ ਹੀ ਕਹਿੰਦੇ ਸਨ।ਲੋਕ ਵੀ ਗੁਰਦੁਆਰਾ ਕਹਿੰਦੇ ਸਨ। ਇਹ ਗੁਰੂ ਦਾ ਦੁਆਰ ਹੈ। ਗੁਰੂ ਸ਼ਬਦ ਹੈ। ਗੁਰੂ ਦੇ ਦੁਆਰ ਤੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ।ਇਹ ਆਮ ਪੰਜਾਬੀ ਭਾਸ਼ਾ ਹੈ। ਜਦੋਂ ਅਸੀਂ ਕਿਸੇ ਤੋਂ ਕੋਈ ਚੀਜ਼ ਮੰਗਣ ਜਾਣੇ ਹਾਂ ਤਾਂ ਉਸਦੇ ਦੁਆਰ (ਦਰ) ਤੇ ਜਾਂਦੇ ਹਾਂ। ਇੱਕ ਵਿਆਖਿਆ ਇਸ ਤਰਾਂ ਹੈ।

ਦੂਜਾ ਇਹ ਕੀ ਗਿਆਨ ਦਾ ਦਰ (ਦਸਵਾਂ ਦੁਆਰ) ਵਿਚਾਰ ਚਰਚਾ ਨਾਲ ਖੁਲਦਾ ਹੈ।ਤਾਂ ਇਹ ਗੁਰੂ ਦਾ ਦਰ ਹੈ।
ਗੁਰੂਘਰ ਅਸੀਂ ਇਸ ਲਈ ਕਹਿਣ ਲੱਗ ਪਏ ਕੀ ਅਸੀ ਅਚੇਤ ਹੀ ਮੂਰਤੀ ਪੂਜਾ ਕਰਨ ਲੱਗ ਪਏ। ਗੁਰੂ ਗ੍ਰੰਥ ਸਾਹਿਬ ਨੂੰ ਇੱਕ ਇਨਸਾਨ ਦੀ ਤਰਾਂ ਪੂਜਣ ਲੱਗ ਪਏ ਇਨਸਾਨ ਜਿਸ ਘਰ ਵਿਚ ਰਹਿੰਦਾ ਹੈ। ਉਸਨੂੰ ਉਸਦਾ ਘਰ ਕਿਹਾ ਜਾਂਦਾ ਹੈ। ਜਿਸ ਘਰ ਵਿਚ ਗੁਰੂ ਰਹਿੰਦਾ ਹੈ ਓਹ ਗੁਰੂਘਰ ਹੋ ਗਿਆ। ਇਸੇ ਵਿਚਾਰ ਨੂੰ ਲੈ ਕੇ ਲੋਕ ਕੀ ਲੋਕਾਂ ਨੇ ਤਾਂ ਗੁਰੂ ਦਾ ਕਤਲ (ਜਦੋਂ ਗੁਰੂ ਦੇ ਸਰੂਪ ਸਾੜੇ ਗਏ) ਕਰ ਦਿੱਤਾ। ਜੇ ਗੁਰੂ ਕਤਲ ਹੋ ਗਏ  ਫੇਰ ਅਸੀਂ ਅੱਜ ਕਿਸ ਨੂੰ ਗੁਰੂ ਮੰਨਦੇ ਹਾਂ? ਲੋਕ ਗੁਰੂ ਸਾਹਿਬ ਦੇ ਉੱਪਰ ਰਜਾਈਆਂ ਦੇਣ ਲੱਗ ਗਏ ਪੱਖੇ ਚਲਾਉਣ ਲੱਗ ਪਏ। ਭਾਵ ਗੁਰੂ ਨਾਲ ਇੱਕ ਇਨਸਾਨ ਦੀ ਤਰ੍ਹਾਂ ਵਤੀਰਾ ਕਰਨ ਲੱਗ ਪਏ।ਜੇ ਕਿਤੇ ਵਾਟਰ ਪਰੂਫ ਕਾਗਜ਼ ਅਤੇ ਸਿਆਹੀ ਪਹਿਲਾਂ ਆ ਜਾਂਦੀ ਤਾਂ ਇਹਨਾਂ ਸਵੇਰੇ ਸਵੇਰੇ ਗੁਰੂ ਸਾਹਿਬ ਦਾ ਇਸ਼ਨਾਨ ਵੀ ਕਰ ਦਿਆ ਕਰਨਾ ਸੀ।
  ਜਿੰਨੀ ਦੇਰ ਗੁਰੂ ਕੌਣ ਹੈ? ਨਹੀਂ ਸਮਝਦੇ ਓਨੀ ਦੇਰ ਇਸ ਤਰਾਂ ਦੀਆਂ ਗਲਤੀਆਂ ਹੁੰਦੀਆਂ ਰਹਿਣਗੀਆਂ। ਜਿੰਨੀ ਦੇਰ ਗਿਆਰਾਂ ਗੁਰੂਆਂ ਤੋਂ ਇੱਕ ਗੁਰੂ ਤੇ ਨਹੀਂ ਆਉਂਦੇ ਓਨੀ ਦੇਰ ਗਲਤੀਆਂ ਹੁੰਦੀਆਂ ਰਹਿਣਗੀਆਂ। ਜਿੰਨੀ ਦੇਰ ਇਹ ਨਹੀਂ ਕਹਿੰਦੇ ਕੀ ਗੁਰੂ ਇੱਕ ਹੀ ਹੈ। ਓਨੀ ਦੇਰ ਇਹ ਵਿਵਾਦ ਚਲਦਾ ਰਹੇਗਾ ਕੀ ਨਾਮਦੇਵ ਨੂੰ ਵੀ ਗੁਰੂ ਮੰਨੋ, ਰਵਿਦਾਸ ਨੂੰ ਵੀ ਗੁਰੂ ਮੰਨੋ.
ਸਭ ਤੋਂ ਜ਼ਰੂਰੀ ਹੈ ਗੁਰੂ ਕੌਣ ਹੈ?

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
बाणी गुरू गुरू है बाणी विचि बाणी अम्रितु सारे ॥
Baṇī gurū gurū hai baṇī vicẖ baṇī amriṯ sāre.

ਇਸ ਸ਼ਬਦ ਤੋਂ ਦੋ ਸ਼ੰਕੇ ਨਵਿਰਤ ਹੁੰਦੇ ਹਨ। ਇੱਕ ਤਾਂ ਇਹ ਕਿ ਬਾਣੀ ਹੀ ਅੰਮ੍ਰਿਤ ਹੈ ਇਸ ਤੋਂ ਬਾਹਰ ਹੋਰ ਕੋਈ ਅੰਮ੍ਰਿਤ ਨਹੀਂ। ਭਾਵ ਜਿਸ ਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ ਓਹ ਖੰਡੇ ਕੀ ਪਾਹੁਲ ਹੈ।ਦੂਜਾ ਇਹ ਕਿ ਬਾਣੀ ਹੀ ਗੁਰੂ ਹੈ। ਇਸੇ ਕਰਕੇ ਜਿੰਨੇ ਵੀ ਗੁਰੂ ਸਾਹਿਬਾਨ ਨੇ ਬਾਣੀ ਲਿਖੀ ਓਹ ਨਾਨਕ ਦੇ ਨਾਮ ਤੇ ਲਿਖੀ।ਭਾਵ ਜੋ ਬਾਣੀ ਵਿਚ ਨਾਨਕ ਆਉਂਦਾ ਹੈ ਉਸ ਦਾ ਸਰੀਰ ਨਾਲ ਸੰਬੰਧ ਨਹੀਂ ਹੈ। ਬਾਣੀ ਗਿਆਨ ਹੈ। ਇਸ ਕਰਕੇ ਗਿਆਨ, ਬਾਣੀ, ਗੁਰੂ, ਅੰਮ੍ਰਿਤ ਇੱਕ ਹੀ ਹਨ।ਕਿਹੜਾ ਗਿਆਨ ਗੁਰਬਾਣੀ ਹੈ।ਇਸਦੀ ਨਿਸ਼ਾਨਦੇਹੀ ਗੁਰੂ ਸਾਹਿਬਾਨ ਨੇ ਕੀਤੀ ਹੈ।ਤੁਸੀਂ ਗੁਰੂ ਕਿਸੇ ਨੂੰ ਵੀ ਕਹਿ ਸਕਦੇ ਹੋ ਪਰ ਜੋ ਗੁਰਬਾਣੀ ਵਿਚ ਗੁਰੂ ਹੈ।ਓਹ ਗੁਰੂ ਸਾਹਿਬਾਨ ਨੇ ਆਪਣੇ ਲਈ ਨਹੀਂ ਲਿਖਿਆ ਬਲਕਿ ਗਿਆਨ ਲਈ ਲਿਖਿਆ ਹੈ।

ਕੀ ਅਸੀਂ ਆਪਣੇ ਕੋਲੋ ਸ਼ਬਦ ਘੜਾਗੇ ਜਾਂ ਗੁਰੂ ਦੁਆਰਾ ਦੱਸੇ ਸ਼ਬਦਾਂ ਦੀ ਵਰਤੋਂ ਕਰਾਂਗੇ।

ਮ ੩ ॥
ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥

ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥

ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥

ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥

ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥

ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥

ਨਾਮ ਤੋਂ ਖੁਦ ਹੀ ਪਤਾ ਲਗ ਜਾਂਦਾ ਹੈ ਕਿ ੲਿਹ ਘਰ ਨਹੀਂ ਦੁਅਾਰ ਹੈ, ਦਰਵਾਜਾ ਹੈ।  ਕਿਸਦਾ ਦਰਵਾਜ਼ਾ ? ਰੱਬ ਕੋਲ ਜਾਣ ਦਾ ਦਰਵਾਜ਼ਾ।  ਕੌਣ ਹੈ ਦਰਵਾਜ਼ਾ। ਗੁਰੂ ਹੈ ਦਰਵਾਜ਼ਾ। ਗੁਰੂ ਹੈ ਦੁਅਾਰ। ੲਿਹ ੲਿੱਟਾਂ ਪੱਥਰਾਂ ਦਾ ਬਣਿਅਾ ਮਕਾਨ  ਨਹੀਂ ਹੈ।  ਗੁਰੂ ਦੁਅਾਰ ਹੈ। ਭਾਵੇਂ ਉਹ ਮਕਾਨ ਵਿਚ ਬੈਠ ਜਾਵੇ ਤੇ ਭਾਂਵੇਂ ਕਿਸੇ ਰੁੱਖ ਥੱਲੇ।  ਰੱਬ ਨੂੰ ਮਿਲਣ ਦਾ ਕੇਵਲ ੲਿਕੋ ੲਿਕ ਦਰਵਾਜ਼ਾ ਹੈ ਉਹ ਹੈ ਗੁਰੂ ਜਾਂ ਸਤਿਗੁਰੂ । ਉਸ ਦਰਵਾਜ਼ੇ ਤੋਂ ਬਿਨਾ ਹੋਰ ਕੋੲੀ ਰਾਹ ਨਹੀਂ ।

ਕੋਈ ਇਨਸਾਨ ਜੇਕਰ ਇਮਾਰਤ ਰੂਪੀ ਗੁਰਦੁਆਰੇ ਵਿਚ ਨਹੀਂ ਜਾਂ ਬਹੁਤ ਘੱਟ ਜਾਂਦਾ ਹੋਵੇ। ਸ਼ਬਦ ਰੂਪੀ ਗੁਰਦੁਆਰਾ ਹਮੇਸ਼ਾ ਨਾਲ ਹੈ।ਜੇਕਰ ਬਾਣੀ ਯਾਦ ਹੈ ਤਾਂ ਗੁਰਬਾਣੀ ਦੀ ਅਗਵਾਈ ਜਦੋਂ ਮਰਜ਼ੀ ਲਈ ਜਾ ਸਕਦੀ ਹੈ। ਸ਼ਬਦ ਪੜ੍ਹਨਾ ਵਿਚਾਰਨਾ ਅਸਲ ਵਿੱਚ  ਗੁਰਦੁਆਰੇ ਜਾਣਾ ਹੈ।

ਸਿੱਖ ਧਾਰਮਿਕ ਸਥਾਨਾਂ ਦਾ ਇਕ ਇਤਿਹਾਸਕ ਮਹੱਤਵ ਹੈ ਦੂਜਾ ਉਹ ਸੰਗਤ ਕਰਨ ਲਈ ਜ਼ਰੂਰੀ ਸਥਾਨ ਹਨ।
ਹੁਣ ਤਾਂ ਮੋਬਾਇਲ ਵਿਚ ਵੀ ਗੁਰੂ ਗ੍ਰੰਥ ਸਾਹਿਬ ਹਨ ਉਸ ਹਿਸਾਬ ਨਾਲ ਤਾਂ ਉਹ ਵੀ ਗੁਰੂ.. ਘਰ ਹਨ?

Repetition

ਤੋਤਾ  ਰਟਣ।

ਗੁਰਬਾਣੀ ਹੁਕਮ ਨੂੰ ਸਮਝ ਕੇ ਮੰਨਣ ਅਤੇ  ਜੀਵਨ ਵਿਚ ਕਮਾਉਣ  ਦਾ ਉਪਦੇਸ਼ ਦਿੰਦੀ ਹੈ ਜਾਂ ਹੁਕਮ ਸਮਝੇ ਬਿਨਾਂ, ਇਕ ਸ਼ਬਦ ਰਟੀ ਜਾਣ ਨੂੰ ਜੀਵਨ ਦਾ ਮਨੋਰਥ ਦੱਸਦੀ ਹੈ?

ਜੇ ਕਿਸੇ ਰਚਨਾ ਜਾਂ ਇਕ ਸ਼ਬਦ ਦਾ ਕੇਵਲ ਜਾਪ  ਕਰਨ ਨਾਲ ਕੁਝ  ਹੁੰਦਾ ਹੋਵੇ ਤਾਂ ਬਹੁਤੇ ਸਿੱਖਾਂ ਨੂੰ ਪਾਠ ਕਰਦਿਆਂ ਸਮਝ ਆ ਜਾਂਦੀ  ਕੇ  ਸਵੇਰੇ ਪੜ੍ਹੀਆਂ ਜਾਂਦੀਆਂ  ਬਚਿੱਤਰ ਨਾਟਕ ਦੀਆਂ ਰਚਨਾਵਾਂ ਤੇ ਪੂਰਾ ਬਚਿੱਤਰ ਨਾਟਕ ਗੁਰੂ ਕਿਰਤ ਨਹੀਂ ਰਾਗਮਾਲਾ ਗੁਰੂ ਕਿਰਤ ਨਹੀਂ ।

ਕੱਚੀ ਬਾਣੀ ਅਤੇ ਆਨੰਦ ਬਾਣੀ ਲੜੀਵਾਰ ਹੀ ਪੜ੍ਹ ਦਿੰਦੇ ਨੇ।

99% ਨੂੰ ਸਵੇਰੇ ਆਨੰਦ ਬਾਣੀ ਪੜ੍ਹ ਕੇ  ਇਹ ਤੱਕ ਨਹੀਂ ਸਮਝ ਆਈ ਕੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ,
ਹੋਰ ਤੇ ਕੁਝ ਕੀ ਸਮਝ ਆਉਣਾ ਸੀ ।

ਸੋ ਇਕ ਸ਼ਬਦ ਰਟਨ ਕਰਨ ਨਾਲ ਕੀ ਹੋਣਾ?

ਪਹਿਚਾਣ

ਬਾਜ਼ ਸਿੰਘ ਕੁਝ ਕੁ ਵਰ੍ਹੇ ਬਾਅਦ ਆਪਣੀ ਪੜ੍ਹਾਈ ਪੂਰੀ ਕਰਕੇ ਆਸਟ੍ਰੇਲੀਆ ਤੋਂ ਪੰਜਾਬ ਪਰਤ ਰਿਹਾ ਸੀ।ਪੰਜਾਬ ਪਹੁੰਚ ਕੇ ਟੈਕਸੀ ‘ਚ ਬੈਠਾ ਉਹ ਨਵੀਂ ਬਣ ਰਹੀ ਹਾਈਵੇ ਨੂੰ ਚਾਈਂ ਚਾਈਂ ਦੇਖਦਾ ਤੇ ਆਸਟ੍ਰੇਲੀਆ ਦੀਆਂ ਹਾਈਵੇਸ ਨਾਲ ਮੇਲਦਾ ਆਪਣੇ ਪਿੰਡ ਦੇ ਮੋੜ ਤੋਂ ਕਾਫੀ ਅੱਗੇ ਲੰਘ ਆਇਆ, ਜਿਸ ਦਾ ਅਹਿਸਾਸ ਉਸਨੂੰ ਲਾਗਲੇ ਪਿੰਡ ਦੇ ਗੁਰਦੁਆਰੇ ਦੀ ਇਮਾਰਤ ਦੇਖ ਕੇ ਹੋਇਆ।ਉਸਦੇ ਪਿੰਡ ਦਾ ਮੋੜ ਪਿੱਛੇ ਸੀ। ਪਿੰਡ ਦਾ ਮੋੜ ਮੁੜਦੇ ਨੂੰ ਡਰਾਇਵਰ ਨੇ ਕਿਹਾ, ਭਾਜੀ ਤੁਸੀਂ ਤਾਂ ਕਹਿੰਦੇ ਸੀ ਤਿੰਨ-ਚਾਰ ਸਾਲ ਹੀ ਹੋਏ ਪਿੰਡੋਂ ਗਏ ਨੂੰ ਏਨੇ ‘ਚ ਰਾਹ ਵੀ ਭੁੱਲ ਗਏ। ਬਾਜ਼ ਜੋ ਸਾਰੇ ਰਾਹ ਡਰਾਈਵਰ ਨੂੰ ਨਵੀਂ ਬਣ ਰਹੀ ਹਾਈਵੇ ਦੀਆਂ ਸਿਫ਼ਤਾਂ ਕਰਦਾ ਆ ਰਿਹਾ ਸੀ ਨੇ ਇਸ ਵਾਰ ਥੋੜ੍ਹਾ ਹੌਕਾ ਜਿਹਾ ਭਰਦਿਆਂ ਕਿਹਾ , “ਮੇਰਾ ਨਹੀਂ ਕਸੂਰ ਵੀਰਿਆ ਮੇਰੇ ਪਿੰਡ ਦੀ (ਪਹਿਚਾਣ), ਪਿੰਡ ਦੇ ਮੋੜ ਤੇ ਲੱਗਾ ਬੋਹੜ ਸੀ, ਜੋ ਹੁਣ ਇਸ ਨਵੀਂ ਬਣ ਰਹੀ ਸੜਕ ਨੇ ਖੋ ਲਈ ਹੈ।”

ਐੜੇ ਨੂੰ ਹੋਡ਼ਾ

ਸੋਧ ਸਿੰਘ ਸਕੂਲ ਵਿੱਚ ਪੜ੍ਹਾੳੁਣ ਦੇ ਨਾਲ ਨਾਲ ਸਿੱਖੀ ਦਾ ਦਰਦ ਰੱਖਦਾ ਹੋਣ ਕਾਰਨ ਰੋਜ਼ ਸ਼ਾਮ ਲਾਗਲੇ ਪਿੰਡ ਦੇ ਗੁਰਦੁਆਰੇ ਬੱਚਿਆਂ ਨੂੰ ਗੁਰਮਤਿ ਤੋਂ ਜਾਣੂ ਕਰਵਾਉਣ ਲੲੀ ਜਾਣ ਲੱਗਾ। ਕੁਝ ਹਫ਼ਤਿਆਂ ਵਿਚ ਹੀ ਜਮਾਤ ਬੱਚਿਆਂ ਨਾਲ ਹਰੀ ਭਰੀ ਹੋ ਗਈ। ਪਰ ਸੋਧ ਸਿੰਘ ਦੀ ਖੁਸ਼ੀ ਦੀ ਉਮਰ ਕੋਈ ਬਹੁਤੀ ਲੰਬੀ ਨਹੀਂ ਸੀ।ਉਸ ਨੂੰ ਇੱਕ ਦਿਨ ਗੁਰਦੁਆਰੇ ਜਾ ਕੇ ਪਤਾ ਲੱਗਾ ਕੇ ਹੁਣ ਉਹ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ।ਪੁੱਛਣ ਤੇ ਪਤਾ ਲੱਗਾ ਕੇ ਉਸਨੇ ਮੂਲ ਮੰਤਰ (ਮੰਗਲਾਚਰਣ) ਗੁਰਪ੍ਰਸਾਦਿ ਤੱਕ ਦੱਸਿਆ ਹੈ, ਪਰ ਵੱਡੇ ਸੰਤ ਤਾਂ (…ਭੀ ਸਚੁ) ਤੱਕ ਦੱਸਦੇ ਸਨ।ਹੁਣ ਵੱਡਿਆਂ ਸੰਤਾਂ ਦੇ ਡੇਰੇ ਦਾ ਇੱਕ ਚੇਲਾ ਉਸ ਦੀ ਥਾਂ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਪਹਿਲੀ ਸਿੱਖਿਆ ਜੋ ਉਸਦੇ ਕੰਨੀਂ ਪੲੀ, ੳੁਹ ਤਾਲਿਬਾਨੀ ਅੰਦਾਜ਼ ਵਿੱਚ ਬੱਚਿਆਂ ਨੂੰ ੲਿਹ ਕਹਿ ਰਿਹਾ ਸੀ ਕੇ ਸਾਰੇ ਬੱਚੇ ਪਹਿਲਾਂ ਜੀਨ, ਲੋਅਰ ਟੀ ਸ਼ਰਟ ਅਤੇ ਕੈਪਰੀ ਦੀ ਥਾਂ ਤੇ ਕੁੱੜਤਾ ਪਜਾਮਾ ਪਾਕੇ ਆਉਣਗੇ ਫੇਰ ਗੁਰਬਾਣੀ ਪੜ੍ਹਨ ਦੀ ਕੋਈ ਗੱਲ ਕਰਾਂਗੇ। ਹੱਦ ਤਾਂ ਓਦੋਂ ਹੋ ਗਈ ਜਦੋਂ ਉਸ ਚੇਲੇ ਨੇ ਬੱਚਿਆਂ ਨੂੰ ਪੰਜਾਬੀ ਦੀ ਮੁਹਾਰਨੀ ਸਿਖਾਉਦਿਆਂ ਐੜੇ ਨੂੰ ਹੋਡ਼ਾ ਪਵਾ ਦਿੱਤਾ, ਜਦ ਹਿੰਮਤ ਕਰਕੇ ਕੁਝ ਬੱਚਿਆਂ ਨੇ ਟੋਕਿਆ ਤਾਂ ਉਨਾਂ ਦੀ ਝਾਡ਼ ਝੰਬ ਕਰ ਸੁੱਟੀ। ਸੋਧ ਸਿੰਘ ੲਿਹ ਸਭ ਦੇਖਕੇ ਦੁਖੀ ਸੀ, ਇਕ ਸਵਾਲ ਉਸਨੂੰ ਵਾਰ ਵਾਰ ਤੰਗ ਕਰ ਰਿਹਾ ਸੀ ਕਿ ਕੀ ਸਿੱਖੀ ਦਾ ਭਵਿੱਖ ਸਿਰਫ਼ ਐੜੇ ਨੂੰ ਹੋਡ਼ਾ ਹੈ? ਪਰ ਹੁਣ ੳੁਹ ਚੰਗੀ ਤਰ੍ਹਾਂ ਜਾਣ ਗਿਆ ਸੀ ਕੇ ਸਿੱਖੀ ਵੱਧ ਫੁੱਲ ਕਿੳੁਂ ਨਹੀਂ ਰਹੀ। ਕਿੳੁਂਕਿ ਇਸ ਦੀ ਅਗਵਾਈ ਹਾਲੀ ਤੱਕ ਅੈਡ਼ੇ ਨੂੰ ਹੋੜਾ ਪਾਉਣ ਵਾਲੇ ਕਰ ਰਹੇ ਹਨ।

ਕੀ ਸਿੱਖੀ ਦਾ ਭਵਿੱਖ ਐੜੇ ਨੂੰ ਹੋਡ਼ਾ ਹੈ ?

The true nature of Gurbani and Sikhi

The Gurbani principles in other words the Gurmat philosophy has a universal appeal. Gurbani clearly states that all existence is one, within all hearts that one speaks and no one else speaks other than the one. It is the uniqueness of Gurbani that it not only addresses the Sikhs but the people of other religions also. But the longing for a rigid religious identity hinders us to

understand the real message of Gurbani. Consequently, we fail to spread the true message of Gurbani. At the end of the day, it is truthful living that matters the most not the religious identity. It is the message of Gurbani for everyone that do not contend because of the different religions.

It is the magnanimity of Guru Nanak and the saints who wrote Gurbani that they never preferred religious identity over truthful living. They equally treated all human beings regardless of religion, caste, race and gender. Their teachings are for everyone.

As Gurbani says:

The teachings of the great men are for everyone, anyone can benefit from them. GGS- 647

The gurus and bhagats have used definite methodology to write Gurbani. Allegories and metaphors are extensively used to convey the message because the message is meant for all. There are many references to Hindu and Abrahamic mythology which a layman would easily understand. However, it does not imply that Gurbani is an amalgamation of thoughts of other religious books.

It is the intrinsically secular nature of Gurbani that values human conduct over the religious identity. Religious fanaticism has no place in Sikhi and real importance has been given to humanistic, ethical and moral values in Gurbani. Gurbani vigorously advises Sikhs, Hindus and Muslims to collect virtues that help them to walk on the right path of truthful living.

If one closely and honestly examines the teachings of Gurbani one can easily notice that irrespective of religion or belief the message is for all. There is no place in Gurbani and Sikhi for all those things and activities that are salient features of an organized religion like worshipping of idols and inanimate objects, participating in religious fasts in a particular month or on a day, because Gurbani states that all months and days are auspicious and pilgrimage to holy places is discouraged in Gurbani. Furthermore, Gurbani says rituals, superstitions are simply useless and do not make one a better person. Moreover, Gurbani helps in the deconstruction of religious boundaries because these rituals and practices help people to identify themselves with a particular religion.

Keeping in view the Gurmat philosophy, it will not be right to categorize Sikhi or Khalsa panth as an organized religion. However, it is true that the way Sikhi is practised by the Sikhs today, it gives the impression of an organized religion. For example, the real purpose of visiting any historical Gurudwara is to know about the history of the gurus, but it has lost its meaning and now mostly people take it as a pilgrimage. Similarly, there is practical functioning of 5 K’s (Kakaars) for a Sikh and they also symbolizes the brotherhood of Sikhs. But now they are considered as sacred articles of a faith and a metaphysical meaning has been given to them with time. The Sikh priestly class and people’s general beliefs and practices played a decisive role for this change.

Another important factor which is responsible for this shift of paradigm, is the role played by Singh Sabha movement to reform Sikhi. Singh Sabha reformers did many good things according to the teachings of the Gurus. The Singh Sabha reformers spoke up against pilgrimages, superstitions, deity worship, gender inequality, caste prejudices which are the pillars of brahmanism. They raised their voice against the adulteration of Sikh scriptures, traditions, practices and history by the Nirmalas and Udasis. But in 20th century the Singh Sabha Movement redefined Sikhi as a separate religion under the influence of 18th century european enlightenment and re-articulated the Sikh identity, when Sikhi was losing its distinctive identity under the brahmanical influence. Thus, gradually, the Khalsa panth or the Sikh community which is truly a secular community has been placed in the group of major organized religions of the world. However, calling Sikhi an organized religion is against the teachings of Gurbani because the true distinctiveness of Sikhi lies in its secular nature. Moreover, since the establishment of the concept of secular nation state, the religion has been marginalized to private sphere. Thus, defining Sikhi as a religion means surrendering its political sovereignty. In contrast, the secular religiosity and pluralistic social values of Gurbani are the best safeguard against the multiple threats of brahmanical hegemony, the binary representation of religious versus secular and the anti minority policies of the state lying behind the mask of secularism.

Therefore, there is a need to learn many important lessons from Gurbani in a fast changing world. Firstly, we should avoid religious conflicts. However, it does not mean that we should misinterpret Gurbani to win the approval of others, rather a Sikh should dissent against practices that divide humanity. Secondly, rather than becoming a religious fanatic, a Sikh should shape his psyche according to the secular, humanistic and rational teachings of Gurbani. Otherwise, these elements of Gurbani and Sikh panth will remain invisible to outsiders because they are hidden by language, practices and symbols that gives an impression that Sikhi is an organized religion and hence misconceptualize the Sikh identity. Hence, the Sikhs would remain in the trap of a ritualized religion like others.

The redefinition of Sikh panth as an organized religion during the Singh Sabha movement should be seen as a step backwards because it marginalizes Sikhi to private sphere and thus it becomes impossible for Sikhs to achieve their political goals and to develop themselves as a nation. Despite the antagonism of those who are in power and hatching conspiracies against the Sikhs especially by provoking religious violence, the Sikhs should continue the tradition ofl religious tolerance and the unity of mankind. They should use democratic means to protect their rights. These things will help Sikhi flourish. In the end, it is time to reform Sikhi again, so we should link theory to practice only then something substantial can be achieved in future.

ਅਸਲੀ ਆਜ਼ਾਦੀ

ਆਜ਼ਾਦੀ ਸਭ ਨੂੰ ਪਿਆਰੀ ਹੁੰਦੀ ਹੈ, ਗ਼ੁਲਾਮੀ ਦਾ ਆਸ਼ਿਕ ਕੋਈ ਨਹੀਂ ਹੁੰਦਾ ਪਰ ਬਹੁਤੀ ਵਾਰ ਆਜ਼ਾਦੀ ਦੇ ਸਹੀ ਮਾਇਨੇ ਜਾਣੇ ਬਿਨਾਂ, ਗ਼ਲਤ ਢੰਗ ਤਰੀਕੇ ਵਰਤਕੇ ਕੀਤੀ ਗਈ ਆਜ਼ਾਦੀ ਦੀ ਪੁਕਾਰ ਗੁਲਾਮੀਂ ਦੀਆਂ ਬੇੜੀਆਂ ਨੂੰ ਹੋਰ ਮਜ਼ਬੂਤ ਕਰ ਦੇਂਦੀ ਹੈ ਅਤੇ ਕੀਤਾ ਸੰਘਰਸ਼ ਅਤੇ ਕੁਰਬਾਨੀ ਵੀ ਵਿਅਰਥ ਜਾਂਦੇ ਹਨ।

ਤਾਂਹੀ ਗੁਰੂ ਸਾਹਿਬ ਸਾਨੂੰ ਤਾਕੀਦ ਕਰਦੇ ਹੋਏ ਫੁਰਮਾਨ ਕਰਦੇ ਹਨ-

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥3॥579॥

(ਹਕੁ=ਬਰ-ਹੱਕ,ਪਰਵਾਨ, ਜੋ=ਜੇਹੜੇ, ਸੂਰੇ=ਸੂਰਮੇ,
ਮਾਣੋ=ਇੱਜ਼ਤ, ਪਤਿ=ਇੱਜ਼ਤ, ਕਰਿ=ਕਰ ਕੇ,ਮੰਨ ਕੇ,
ਊਚਾ=ਅਹੰਕਾਰ=ਭਰੀ ਗੱਲ, ਜਾਣੋ=ਜਾਣਨਹਾਰ ਪ੍ਰਭੂ)